ਮੈਂ ਹੋਰ ਜਾਨਣ ਲਈ ਉਤਸੁਕ ਹਾਂ

ਤੁਸੀਂ ਅਤੇ ਮੈਂ ਇੱਕੋ ਜਿਹੇ ਹਾਂ

ਤੁਸੀਂ ਅਤੇ ਮੈਂ, ਅਤੇ ਧਰਤੀ ਉੱਤੇ ਹਰ ਇਨਸਾਨ ਦੀਆਂ ਤਿੰਨ ਜ਼ਰੂਰਤਾਂ ਹਨ : ਪਿਆਰ ਕਰਨ ਦੀ ਜ਼ਰੂਰਤ, ਕਿਸੇ ਦੇ ਲਈ ਜਰੂਰੀ ਹੋਣ ਦੀ ਜ਼ਰੂਰਤ ਤੇ ਸਵੀਕਾਰ ਹੋਣ ਦੀ ਜ਼ਰੂਰਤ।

ਕੀ ਹੋਏਗਾ ਜੇ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਪਤਾ ਹੈ ਕਿ ਤੁਸੀਂ ਇੰਨਾ ਤਿੰਨਾਂ ਜਰੂਰਤਾਂ ਨੂੰ ਕਿਵੇਂ ਪੂਰਾ ਕਰ ਸਕਦੇ ਹੋ?

ਕੀ ਹੋਏਗਾ ਜੇ ਮੈਂ ਤੁਹਾਨੂੰ ਦੱਸਾਂ ਕਿ ਮੈਂ ਇੱਕ ਵੀ ਚੀਜ਼ ਨਹੀਂ ਵੇਚ ਰਿਹਾ ਹਾਂ?

ਕੀ ਹੋਏਗਾ ਜੇ ਮੈਂ ਤੁਹਾਨੂੰ ਦੱਸਾਂ ਕਿ ਇੰਨਾ ਤਿੰਨਾਂ ਚੀਜ਼ਾਂ ਨੂੰ ਕਮਾਇਆ ਨਹੀਂ ਜਾ ਸਕਦਾ, ਕਿਓਂਕਿ ਇਹ ਸਿਰਫ਼ ਇੱਕ ਤੋਹਫ਼ਾ ਹੈ?

ਤੁਸੀਂ ਦੇਖੋ, ਮੇਰੇ ਜੀਵਨ ਵਿੱਚ ਇੱਕ ਸਮਾਂ ਇਹੋ ਜਿਹਾ ਸੀ ਕਿ ਜਦੋਂ ਮੇਰੇ ਕੋਲ ਸ਼ਾਂਤੀ, ਉਮੀਦ ਅਤੇ ਉਦੇਸ਼ ਨਹੀਂ ਸਨ ਜਿਸਦਾ ਮੈਂ ਅੱਜ ਅਨੰਦ ਲੈ ਰਿਹਾ ਹਾਂ। ਮੈਂ ਦੁਨੀਆਂ ਨੂੰ ਦੇਖ ਰਿਹਾ ਸੀ ਅਤੇ ਉਮੀਦ ਕਰਦਾ ਸੀ ਕਿ ਜ਼ਿੰਦਗੀ ਇਸ ਤੋਂ ਵੀ ਹੋਰ ਹੋਵੇਗੀ।

ਪਰ ਕਿਸੇ ਨੇ ਮੈਨੂੰ ਰੱਬ ਦੇ ਬਾਰੇ ਦੱਸਣ ਲਈ ਸਮਾਂ ਲਿਆ, ਜਿਹੜਾ ਮੈਨੂੰ ਡੂੰਘਾ ਪਿਆਰ ਕਰਦਾ ਹੈ ਅਤੇ ਜਿਸਦੇ ਕੋਲ ਮੇਰੇ ਜੀਵਨ ਦਾ ਇੱਕ ਉਦੇਸ਼ ਅਤੇ ਉਮੀਦ ਹੈ। ਇਹ ਕੋਈ ਨਾ ਹੀ ਬਹੁਤੀ ਦੂਰ ਦਾ ਅਤੇ ਨਾ ਹੀ ਰੱਬ ਸੀ,ਪਰ ਇੱਕ ਰੱਬ ਜੋ ਚਾਹੁੰਦਾ ਸੀ ਕਿ ਜਦੋਂ ਮੈਂ ਕਿਸੇ ਦਿਨ ਮਰ ਜਾਵਾਂ ਤਾਂ ਸਵਰਗ ਵਿੱਚ ਹਮੇਸ਼ਾ ਦੇ ਲਈ ਉਹਦੇ ਨਾਲ ਰਹਾਂ।

ਪਰ ਮੈਨੂੰ ਇੱਕ ਸਮੱਸਿਆ ਸੀ। ਸਵਰਗ ਸੰਪੂਰਨ ਹੈ ਅਤੇ ਮੈਂ ਨਹੀਂ ਹਾਂ। ਇਸਲਈ ਮੈਂ ਸਵਰਗ ਵਿਚ ਨਹੀਂ ਜਾ ਸਕਦਾ। ਪਰ ਉਸ ਰੱਬ ਨੇ ਆਪਣੇ ਪੁੱਤਰ ਯਿਸ਼ੂ ਮਸੀਹ ਨੂੰ ਧਰਤੀ ਉੱਤੇ ਭੇਜ ਕੇ ਮੇਰੇ ਪਾਪਾਂ ਦੇ ਲਈ ਮਰਕੇ ਮੇਰੇ ਲਈ ਰਾਸਤਾ ਬਣਾਇਆ। ਫੇਰ 3 ਦਿਨਾਂ ਬਾਅਦ, ਉਹ ਫੇਰ ਤੋਂ ਉੱਠਿਆ,ਇਹ ਸਾਬਤ ਕਰਨ ਲਈ ਕਿ ਉਹ ਇੱਕ ਅਸਲ ਸੌਦਾ ਸੀ।

ਇਸਲਈ ਮੈ ਜੀਸਸ ਨੂੰ ਸੱਦਾ ਦਿੱਤਾ ਕਿ ਉਹ ਮੇਰੀ ਜ਼ਿੰਦਗੀ ਦੇ ਡਰਾਈਵਰ ਦੀ ਸੀਟ ਤੇ ਰਹਿਣ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਮਾਫ਼ ਕਰਨ ਉਹਨਾਂ ਲਈ ਜੋ ਚੀਜ਼ਾਂ ਮੈਂ ਗ਼ਲਤ ਕੀਤੀਆਂ, ਅਤੇ ਉਹਨਾਂ ਤੋਂ ਉਹਨਾਂ ਦੇ ਲਈ ਜੀਣ ਦੀ ਇੱਛਾ ਮੰਗੀ, ਨਾ ਕਿ ਆਪਣੇ ਲਈ।

ਤੇ ਤੁਸੀਂ ਜਾਣਦੇ ਹੋ ਕਿ ਕੀ ਹੋਇਆ ? ਮੈਨੂੰ ਨਵੀਂ ਉਮੀਦ, ਸ਼ਾਂਤੀ ਤੇ ਉਦੇਸ਼ ਪ੍ਰਾਪਤ ਹੋਇਆ। ਇਹ ਅਲੌਕਿਕ ਸੀ। ਅਤੇ ਇਹ ਹੁਣ ਤੱਕ ਵੀ ਨਹੀਂ ਰੁਕਿਆ।

ਤੇ , ਤੁਹਾਡਾ ਕੀ ਵਿਚਾਰ ਹੈ ?

ਕੀ ਤੁਸੀਂ ਜੀਵਨ ਵਿੱਚ ਇੱਕ ਨਵੀਂ ਸ਼ੁਰੂਆਤ ਦੇ ਲਈ ਤਿਆਰ ਹੋ ? ਬਾਈਬਲ ਕਹਿੰਦੀ ਹੈ ਕਿ ਜਦੋ ਅਸੀਂ ਯਿਸ਼ੂ ਨੂੰ ਆਪਣੀ ਜ਼ਿੰਦਗੀ ਦਾ ਬੌਸ/ਈਸ਼ਵਰ ਮੰਨਦੇ ਹਾਂ, ਤਾਂ ਅਸੀਂ ਇੱਕ ਨਵੀਂ ਰਚਨਾ ਕਰਦੇ ਹਾਂ... ਪੁਰਾਣੀਆਂ ਚੀਜ਼ਾਂ ਖ਼ਤਮ ਹੋ ਜਾਂਦੀਆਂ ਤੇ ਸਭ ਕੁਝ ਨਵਾਂ ਹੋਣ ਲੱਗ ਜਾਂਦਾ!

ਇੱਥੇ ਇੱਕ ਮਹੱਤਵਪੂਰਨ ਪ੍ਰਸ਼ਨ ਹੈ ?

“ਅੱਜ ਆਪਣੇ ਪੂਰੇ ਜੀਵਨ ਨੂੰ ਯਿਸ਼ੂ ਦੇ ਅੱਗੇ ਸਮਰਪਣ ਕਰਨ ਵਿੱਚ ਕਿਹੜੀ ਚੀਜ਼ ਰੁਕਾਵਟ ਪਾਊਗੀ ?”

ਡਰ? ਅਨਿਸ਼ਚਿਤਤਾ? ਦੋਸਤਾਂ ਦਾ ਦ੍ਵਵਾ? ਜਾਂ ਸਿਰਫ਼ ਸਾਦਾ ਅਤੇ ਆਸਾਨ, ਸ਼ਾਇਦ ਤੁਸੀਂ ਸਦੀਵੀ ਮੁੱਦਿਆਂ ਵਾਰੇ ਸੋਚਣ ਤੋਂ ਬਚਦੇ ਹੋ? ਸ਼ਾਇਦ ਤੁਹਾਨੂੰ ਲਗਦਾ ਹੈ ਕਿ ਪਰਮਾਤਮਾ ਕੋਲ ਹੋਰ ਬਹੁਤ ਸਾਰੇ ਮੁੱਦੇ ਹਨ ਇੰਨਾ ਨਾਲ ਨਜਿੱਠਣ ਲਈ।

ਇਥੇ ਇੱਕ ਚੰਗੀ ਖ਼ਬਰ ਹੈ। ਪਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ। ਤੇ ਜੇ ਅਸੀਂ ਆਪਣੇ ਪਾਪਾਂ ਨੂੰ ਯਿਸ਼ੂ ਦੇ ਸਾਮ੍ਹਣੇ ਸਵੀਕਾਰ ਕਰਦੇ ਹਾਂ, ਤਾਂ ਉਹ ਸਭ ਨੂੰ ਮਾਫ ਕਰ ਦਿੰਦੇ ਹਨ… ਸਮਾਂ… ਚਾਹੇ ਕਿੰਨਾ ਮਰਜ਼ੀ ਵੱਡਾ ਜਾਂ ਛੋਟਾ ਪਾਪ ਹੋਵੇ। ਤੁਸੀਂ ਕਿਓਂ ਜੂਆ ਖੇਡੋਗੇ ਤੇ ਇੰਤਜ਼ਾਰ ਕਰੋਗੇ?

ਸੁਣੋ, ABC’s ਸਾਨੂੰ ਦੱਸਣਗੀਆਂ ਕੀ ਕਿਵੇ ਅਸੀਂ ਸਵਰਗ ਨੂੰ ਪ੍ਰਾਪਤ ਕਰ ਸਕਦੇ ਹਾਂ:

ਮੰਨਿਆ ਕਿ ਮੈਂ ਗ਼ਲਤ ਕੀਤਾ ਹੈ। ਮੈਂ ਇੱਕ ਪਾਪੀ ਹਾਂ। ਤੇ ਪਰਮਾਤਮਾ ਸਵਰਗ ਵਿੱਚ ਇੱਕ ਛੋਟਾ ਪਾਪ ਵੀ ਨੀ ਰੱਖ ਸਕਦਾ, ਨਹੀਂ ਤਾਂ ਇਹ ਸਵਰਗ ਨਹੀਂ ਹੋਵੇਗਾ।

ਆਪਣੇ ਦਿੱਲ ਵਿੱਚ ਵਿਸ਼ਵਾਸ਼ ਰੱਖੋ ਕਿ ਯਿਸ਼ੂ ਸੱਚਮੁੱਚ ਮੇਰੇ ਪਾਪਾਂ ਲਈ ਮਰਨ ਆਏ ਸੀ, ਤੇ ਉਹ ਫੇਰ ਉੱਠੇ ਇਹ ਸਾਬਤ ਕਰਨ ਲਈ ਕਿ ਉਹ ਇੱਕ ਅਸਲ ਸੌਦਾ ਸੀ।

ਆਪਣੇ ਪਾਪਾਂ ਨੂੰ ਸਵਿਕਾਰੋ ਤੇ ਉਹਨਾਂ ਤੋਂ ਉਹਨਾਂ ਦੀ ਮਹਾਨ ਮਾਫ਼ੀ ਮੰਗੋ। ਪ੍ਰਮਾਤਮਾ ਦੀ ਮਦਦ ਨਾਲ ਕਿਸੇ ਵੀ ਪਾਪ ਨੂੰ ਦੂਰ ਕਰਨ ਲਈ ਤਿਆਰ ਰਹੋ। ਆਪਣੇ ਪ੍ਰਭੂ ਤੇ ਮੁਕਤੀਦਾਤਾ ਦੇ ਰੂਪ ਵਿੱਚ ਯਿਸ਼ੂ ਨੂੰ ਸਵੀਕਾਰ ਕਰੋ ... ਮੇਰੇ ਮਾਲਿਕ।

ਪ੍ਰਮਾਤਮਾ ਕੋਲ ਆਉਣ ਤੋਂ ਪਹਿਲਾਂ ਤੁਸੀਂ ਆਪਣੇ ਜੀਵਨ ਨੂੰ ਸਾਫ਼ ਨਹੀਂ ਕਰ ਸਕਦੇ। ਤੁਸੀਂ ਜਿਵੇਂ ਦੇ ਹੋ ਉਵੇਂ ਹੀ ਆਉ। ਉਹ ਤੁਹਾਡੀ ਸਫ਼ਾਈ ਤੇ ਚੰਗੇ ਕੰਮਾਂ ਤੋਂ ਨੀ ਖੁਸ਼ ਹੁੰਦੇ, ਕਿਓਂਕਿ ਉਹ ਪੂਰੀ ਤਰਾਂ ਪਾਪ ਮੁਕਤ ਹਨ। ਉਹ ਸਾਨੂੰ ਮਾਫ਼ੀ ਤੇ ਮੁਕਤ ਕਰਨ ਲਈ ਬੁਲਾਉਂਦੇ ਹਨ।

ਤਾਂ,ਤੁਸੀਂ ਕੀ ਸੋਚਦੇ ਹੋ? ਅੱਜ ਤੁਹਾਨੂੰ ਯਿਸ਼ੂ ਨੂੰ ਆਪਣੀ ਜ਼ਿੰਦਗੀ ਦਾ ਰਾਜਾ ਬਣਾਉਣ ਵਿੱਚ ਕੀ ਰੁਕਾਵਟ ਹੋਵੇਗੀ? ਕੁਝ ਵੀ ਤਾਂ ਨਹੀਂ ?

ਫੇਰ, ਕੀ ਤੁਸੀਂ ਇਸ ਪ੍ਰਾਰਥਨਾ ਨੂੰ ਹੁਣੇ ਹੀ ਆਪਣੇ ਦਿਲ ਤੋਂ ਕਰੋਗੇ ?

ਅੱਗੇ ਵਧੋ ਅਤੇ ਇਸ ਪ੍ਰਾਰਥਨਾ ਨੂੰ ਹੁਣੇ ਹੀ ਉੱਚੀ ਆਵਾਜ਼ ਵਿੱਚ ਕਰੋ ਜੇਕਰ ਤੁਸੀਂ ਇਸ ਨੂੰ ਆਪਣੇ ਦਿਲ ਤੋਂ ਕਹਿ ਸਕਦੇ ਹੋ :

“ਪਿਆਰੇ ਯਿਸ਼ੂ,”
ਮੈਂ ਮੰਨਦਾ ਕਿ ਮੈਂ ਗ਼ਲਤ ਕੀਤਾ ਹੈ,ਤੇ ਮੈਂ ਇੱਕ ਪਾਪੀ ਹਾਂ। ਮੈਂ ਆਪਣੇ ਪਾਪਾਂ ਲਈ ਮਾਫ਼ੀ ਮੰਗਦਾਂ ਹਾਂ। ਮੈਂ ਮੰਨਦਾਂ ਹਾਂ ਕਿ ਤੁਸੀਂ ਮੇਰੀ ਜਗ੍ਹਾ ਤੇ ਮਰੇ ਅਟਫੇਰ ਦੁਬਾਰਾ ਉੱਠੇ। ਇਸਲਈ ਮੇਰੇ ਪਾਪਾਂ ਨੂੰ ਸਵੀਕਾਰ ਕਰੋ। ਕਿਰਪਾ ਮੈਨੂੰ ਮਾਫ਼ ਕਰੋ ਤੇ ਮੈਨੂੰ ਇੱਕ ਨਵੀਂ ਸ਼ੁਰੂਆਤ ਕਰਨ ਦਿਓ। ਮੈਂ ਤੁਹਾਨੂੰ ਆਪਣੇ ਦਿਲ ਦਾ ਮਾਲਿਕ ਅਤੇ ਸਵਾਮੀ ਬਣਾਉਣਾ ਚਾਹੁੰਦਾ ਹਾਂ। ਤੁਹਾਡੇ ਲਈ ਜਿਉਣ ਵਿੱਚ ਮੇਰੀ ਮਦਦ ਕਰੋ। ਤੁਹਾਡੇ ਮਹਾਨ ਪ੍ਰੇਮ ਤੇ ਮੁਆਫ਼ੀ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਮੈਂ ਯਿਸ਼ੂ ਦੇ ਨਾਮ ਤੇ ਇਹ ਪ੍ਰਾਰਥਨਾ ਕਰਦਾ ਹਾਂ…ਆਮੀਨ!

ਮੁਬਾਰਕ ਹੋ !

ਜੇ ਤੁਸੀਂ ਦਿਲ ਤੋਂ ਪ੍ਰਾਰਥਨਾ ਕਰਦੇ ਹੋ ਤਾਂ ਪ੍ਰਮਾਤਮਾ ਤੁਹਾਨੂੰ ਸੁਣਦੇ ਹਨ। ਉਹਨਾਂ ਨੇ ਤੁਹਾਡੇ ਦਵਾਰਾ ਕੀਤੇ ਗਏ ਹਰ ਸੜੇ ਅਤੇ ਪਾਪੀ ਕੰਮ ਨੂੰ ਮੁਆਫ ਕਰ ਦਿੱਤਾ ਹੈ। ਚਾਹੇ ਤੁਹਾਡਾ ਪਾਪ ਛੋਟਾ ਹੋਵੇ ਜਾਂ ਵੱਡਾ,ਉਹ ਮੁਆਫ ਕਰ ਦਿੱਤਾ ਹੈ। ਅਤੇ ਹੁਣ ਤੁਹਾਡੇ ਕੋਲ ਇੱਕ ਨਵੀਂ ਸ਼ੁਰੂਆਤ ਹੈ ... ਇੱਕ ਸਾਫ਼ ਸਲੇਟ !

ਅਤੇ ਇਥੇ ਦੱਸਿਆ ਗਿਆ ਕਿਵੇਂ ਤੁਸੀਂ ਪ੍ਰਮਾਤਮਾ ਦੇ ਲਈ ਆਪਣੇ ਪ੍ਰੇਮ ਨੂੰ ਤਾਜ਼ਾ ਤੇ ਮਜਬੂਤ ਰੱਖ ਸਕਦੇ ਹੋ :

ਆਪਣੀ ਬਾਈਬਲ ਪੜ੍ਹੋ ਅਤੇ ਹਰ ਰੋਜ਼ ਪ੍ਰਾਰਥਨਾ ਕਰੋ। ਮੈਂ ਤੁਹਾਨੂੰ ਸੈਂਟ ਜੌਹਨ ਦੀ ਕਿਤਾਬ ਚੋਂ ਪੜ੍ਹਨਾ ਸ਼ੁਰੂ ਕਰਨ ਲਈ ਉਤਸ਼ਾਹਤ ਕਰਾਂਗਾ। ਇਹ ਤੁਹਾਨੂੰ ਯਿਸ਼ੂ ਅਤੇ ਤੁਹਾਡੇ ਲਈ ਉਹਨਾਂ ਦੇ ਅਪਾਰ ਪ੍ਰੇਮ ਦੇ ਵਾਰੇ ਵਿਚ ਸਭ ਕੁਝ ਦੱਸੇਗੀ। ਅਤੇ ਪ੍ਰਾਰਥਨਾ ਸਿਰਫ ਪ੍ਰਮਾਤਮਾ ਨਾਲ ਗੱਲ ਕਰਨਾ ਹੈ। ਆਪਣੇ ਜੀਵਨ ਵਿਚ ਚੰਗਿਆਂ ਚੀਜ਼ਾਂ ਲਈ ਉਹਨਾਂ ਦਾ ਧੰਨਵਾਦ ਕਰੋ,ਅਤੇ ਜੀਵਨ ਵਿਚ ਔਖੀਆਂ ਚੀਜ਼ਾਂ ਦੇ ਵਿਚ ਗਿਆਨ ਦੇ ਲਈ ਕਹੋ।

ਇੱਕ ਚਰਚ ਲੱਭੋ ਹਾਜ਼ਰੀ ਲਈ ਜਿੱਥੇ ਇਹ ਵਿਸ਼ਵਾਸ਼ ਹੋਵੇ ਕਿ ਬਾਈਬਲ ਸੱਚੀ ਹੈ ਅਤੇ ਤੁਸੀਂ ਜਿਵੇਂ ਹੁਣ ਵਿਅਕਤੀਗਤ ਰੂਪ ਵਿਚ ਯਿਸ਼ੂ ਨੂੰ ਜਾਣਨ ਦੇ ਵਾਰੇ ਉਪਦੇਸ਼ ਦਿੰਦੇ ਹੋਣ। ਜੇਕਰ ਤੁਹਾਨੂੰ ਕਿਸੇ ਇੱਕ ਨੂੰ ਲੱਭਣ ਵਿਚ ਮਦਦ ਚਾਹੀਂਦੀ ਹੋਵੇ, ਮੈਨੂੰ ਈ-ਮੇਲ ਕਰੋ,ਮੈਂ ਤੁਹਾਡੀ ਮਦਦ ਕਰੂੰਗਾ।

ਪਾਣੀ ਬਪਤਿਸਮਾ ਲਵੋ। ਇਹ ਤੁਹਾਡੇ ਦਿਲ ਵਿਚ ਹਰ ਤਰਾਂ ਦੇ ਸਵਾਲ ਜਵਾਬ ਨੂੰ ਪੱਕਾ ਕਰਨ ਵਿਚ ਤੁਹਾਡੀ ਮਦਦ ਕਰੇਗਾ ਤੇ ਤੁਹਾਡੀ ਵਚਨਬੱਧਤਾ ਵੀ ਮਜ਼ਬੂਤ ਹੋਵੇਗੀ। ਤੁਹਾਡਾ ਚਰਚ ਇਸ ਵਿੱਚ ਤੁਹਾਡੀ ਮਦਦ ਕਰੇਗਾ।

ਪਵਿੱਤਰ ਆਤਮਾ ਨਾਲ ਭਰੇ ਰਹੋ। ਪ੍ਰਮਾਤਮਾ ਨੂੰ ਕਹੋ ਕਿ ਤੁਹਾਨੂੰ ਹਰ ਰੋਜ ਆਪਣੀ ਆਤਮਾ ਨਾਲ ਭਰੇ, ਅਤੇ ਤੁਹਾਡੇ ਵਿਚ ਉਹਨਾਂ ਦੇ ਉਪਹਾਰਾਂ ਨੂੰ ਭੇਜੇ। “BOOK OF ACTS” ਦੇ ਪਹਿਲੇ 5 ਚੈਪਟਰ ਇਸ ਵਿਚ ਤੁਹਾਡੀ ਮਦਦ ਕਰਨ ਗੇ।

ਜਿੰਨੀ ਬਾਰ ਕਿਸੇ ਹੋਰ ਨੂੰ ਤੁਸੀਂ ਅੱਜ ਆਪਣੀ ਪ੍ਰਾਰਥਨਾ ਅਤੇ ਯਿਸ਼ੂ ਨੇ ਕਿਵੇ ਤੁਹਾਨੂੰ ਮੁਆਫ ਕਿੱਤਾ ਬਾਰੇ ਦੱਸ ਸਕਦੇ ਹੋ, ਦੱਸੋਂ

ਹੁਣ, ਇੱਕ ਗੱਲ ਹੋਰ। ਕੀ ਤੁਸੀਂ ਅੱਜ ਮੈਨੂੰ frostygrapes@oasiswm.org ਤੇ ਮੇਲ ਕਰੋਗੇ, ਅਤੇ ਮੈਨੂੰ ਯਿਸ਼ੂ ਨੂੰ ਆਪਣੇ ਦਿਲ ਦਾ ਰਾਜਾ ਬਣਾਉਣ ਦੇ ਨਿਰਣੇ ਦੇ ਬਾਰੇ ਦਸੋਂਗੇ ? ਹੋ ਸਕਦਾ ਹੈ ਕਿ ਤੁਸੀਂ ਇਹ ਪਹਿਲੀ ਬਾਰ ਕੀਤਾ ਹੋਵੇ,ਜਾਂ ਹੋ ਸਕਦਾ ਹੈ ਕਿ ਤੁਸੀਂ ਅਧਿਆਤਮਿਕ ਰੂਪ ਤੋਂ ਭਟਕ ਗਏ ਹੋਂ ਅਤੇ ਹੁਣ ਘਰ ਵਾਪਿਸ ਆ ਗਏ ਹੋ। ਕਿਸੇ ਭੀ ਮਾਮਲੇ ਵਿਚ,ਮੈਂ ਤੁਹਾਡੇ ਤੋਂ ਸੁਣਨਾ ਪਸੰਦ ਕਰੂੰਗਾ। ।

ਇੱਥੇ ਕੁਝ ਵੈਬਸਾਈਟਾਂ ਦਿੱਤੀਆਂ ਗਈਆਂ ਹਨ ਜੋ ਤੁਹਾਨੂੰ ਆਪਣੇ ਨਵੇਂ ਅਤੇ ਰੋਮਾਂਚਕ ਵਿਸ਼ਵਾਸ਼ ਨੂੰ ਵਧਾਉਣ ਵਿੱਚ ਮਦਦ ਕਰਨ ਗਿਆਂ :

www.needhim.org, www.oneminutewitness.org, ਅਤੇ www.oasisworldministries.org.
ਸਰੋਤ

Features
Features
Features