ਮੈਨੂੰ ਕੋਈ ਦਿਲਚਸਪੀ ਨਹੀਂ ਹੈ

ਵਾਸਤਵ ਚ ਇਹੋ ਜਿਹਾ ਕੀ ਆ ਜੋ ਯਿਸ਼ੂ ਮਸੀਹ ਦੇ ਅਧਿਕਾਰ ਅਤੇ ਪ੍ਰੇਮ ਦੇ ਲਈ ਤੁਹਾਡੇ ਜੀਵਨ ਨੂੰ ਸਮਰਪਣ ਕਰਨ ਤੋਂ ਰੋਕਦਾ ਹੈ, ਸਿਰਫ਼ ਤੇ ਸਿਰਫ਼ ਪਰਮਾਤਮਾ ਜੋ ਤੁਹਾਡੇ ਲਈ ਮਰ ਗਏ ਸਨ ?

ਇਥੇ ਕੁਝ ਲੋਕਾਂ ਦੁਆਰਾ ਦਿਤੇ ਗਏ ਕਾਰਨ ਹਨ :

“ਮੈਂ ਤਿਆਰ ਨਹੀਂ ਹਾਂ।”

ਠੀਕ ਹੈ,ਕੀ ਤੁਸੀਂ ਅੱਜ ਰਾਤ ਉਸਦੀ ਮੁਆਫ਼ੀ ਦੇ ਬਿਨਾਂ ਮਰਨ ਲਈ ਤਿਆਰ ਹੋ ? ਜੇ ਨਹੀਂ, ਤਾਂ ਤੁਸੀਂ ਹੁਣ ਯਿਸ਼ੂ ਨੂੰ ਸਵੀਕਾਰ ਕਰਨ ਲਈ ਤਿਆਰ ਹੋ। ਜਿਸ ਤਰਾਂ ਇੱਕ ਪ੍ਰਮਾਤਮਾ ਹੈ ਜਿਹੜਾ ਤੁਹਾਡੇ ਨਾਲ ਇੰਨੀ ਡੂੰਘਾਈ ਦੇ ਨਾਲ ਪਿਆਰ ਕਰਦਾ ਹੈ, ਇੱਕ ਸ਼ੈਤਾਨ ਵੀ ਹੈ ਜਿਹੜਾ ਤੁਹਾਡੇ ਨਾਲ ਪੁਰੀ ਤਰਾਂ ਨਾਲ ਨਫ਼ਰਤ ਕਰਦਾ ਹੈ। ਜੋ ਤੁਹਾਨੂੰ ਯਿਸ਼ੂ ਨੂੰ ਆਪਣਾ ਦਿਲ ਤੇ ਜੀਵਨ ਨਹੀਂ ਦੇਣ ਤੋਂ ਹਰ ਤਰਾਂ ਦੇ ਕਾਰਨ ਅਤੇ ਬਹਾਣੇ ਦੇਵੇਗਾ। ਇਸਲਈ ਬਾਈਬਲ ਉਸਨੂੰ ‘ਸਾਰੇ ਝੂਠਾਂ ਦਾ ਪਿਉ’ ਦੱਸਦੀ ਹੈ।

ਜਾਂ, ਸ਼ਾਇਦ ਤੁਸੀਂ ਹੀ ਆਪਣੇ ਜੀਵਨ ਵਿਚ ਕੁਝ ਪਾਪ ਛੱਡਣ ਦੇ ਲਈ ਤਿਆਰ ਨਹੀਂ ਹੋ। ਇਹ ਕੋਈ ਨਵੀਂ ਗੱਲ ਨਹੀਂ ਹੈ। ਸਾਨੂੰ ਸਾਰਿਆਂ ਨੂੰ ਇੱਕ ਦਿਨ ਯਿਸ਼ੂ ਲਈ ਹੀ ਜਿਉਣਾ ਹੈ।ਜੇ ਤੁਹਾਡਾ ਸਭ ਤੋਂ ਪਿਆਰਾ ਪਾਪ ਤੁਹਾਨੂੰ ਪ੍ਰਮਾਤਮਾ ਦੇ ਪਿਆਰ ਤੇ ਸਵਰਗ ਤੋਂ ਦੂਰ ਰੱਖੇਗਾ, ਤਾਂ ਕੀ ਇਹ ਉਸਦੇ ਲਾਇਕ ਹੈ ? ਅਤੇ ਤੁਹਾਡੇ ਦੁਆਰਾ ਛੱਡੇ ਗਏ ਸਾਰੇ ਪਾਪ ਇੱਕ ਵੱਡੀ ਖੁਸ਼ੀ ਅਤੇ ਸ਼ਾਂਤੀ ਵਿਚ ਬਦਲ ਜਾਣਗੇ । ਮੈਂ ਵਾਧਾ ਕਰਦਾ ਹਾਂ।

ਅੱਗੇ ਵਧੋ। ਵਿਸ਼ਵਾਸ਼ ਨਾਲ ਪ੍ਰਮਾਤਮਾ ਤੱਕ ਪਹੁੰਚੋ, ਅਤੇ ਆਪਣੇ ਵਹਾਣੇ ਪਿੱਛੇ ਛੱਡ ਦਿਓ।ਉਹ ਰੋਜ ਤੁਹਾਡੀ ਮਦਦ ਕਰਨ ਗੇ ।

"ਪ੍ਰਮਾਤਮਾ ਕੋਲ ਮੇਰੀਆਂ ਪ੍ਰਾਰਥਨਾਵਾਂ ਦੀ ਤੁਲਨਾ ਵਿੱਚ ਹੋਰ ਵੀ ਵਾਧੂ ਜ਼ਰੂਰੀ ਮੁੱਧੇ ਹਨ।”

ਇਸਦੇ ਵਾਰੇ ਸੋਚੋ। ਕੀ ਤੁਹਾਨੂੰ ਲਗਦਾ ਹੈ ਕਿ ਪ੍ਰਮਾਤਮਾ ਜੋ ਪੁਰੇ ਬ੍ਰਹਿਮੰਡ ਨੂੰ ਇੱਕ ਦੁੱਜੇ ਦੇ ਨਾਲ ਰੱਖਦਾ ਹੈ, ਉਹ ਸਿਰਫ ਇੱਕ ਦਿਨ ਵਿਚ 20 ਪ੍ਰਾਰਥਨਾਵਾਂ ਦਾ ਜਵਾਬ ਦੇਵੇ ? ਕੀ ਤੁਹਾਨੂੰ ਲਗਦਾ ਹੈ ਕਿ ਪ੍ਰਮਾਤਮਾ ਤੁਹਾਨੂੰ ਸੁਣੇ ਇਸਦੇ ਲਈ ਤੁਹਾਨੂੰ ਲਾਈਨ ਦੇ ਵਿੱਚ ਲੱਗ ਕੇ ਇੰਤਜ਼ਾਰ ਕਰਨਾ ਪਵੇਗਾ ਜਾਂ ਪਹਿਲਾ ਆਪਣੇ ਜੀਵਨ ਦੀ ਸਫ਼ਾਈ ਕਰਨੀ ਪਵੇਗੀ ?

ਬਾਈਬਲ ਕਹਿੰਦੀ ਹੈ ਕਿ ਉਹ ਨਹੀਂ ਚਾਹੁੰਦੀ ਕਿ ਕੋਈ ਇੱਕ ਵੀ ਬੰਦਾ ਸਵਰਗ ਆਉਣ ਵਿੱਚ ਰਹਿ ਜਾਵੇ। ਜੇ ਤੁਸੀਂ ਧਰਤੀ ਦੇ ਇਕੱਲੇ ਵੀ ਪਾਪੀ ਹੁੰਦੇ ਤਾਂ ਵੀ ਉਹ ਤੁਹਾਡੇ ਲਈ ਮਰਨੇ ਅਤੇ ਦੁਆਰਾ ਉੱਠਣ ਲਈ ਧਰਤੀ ਤੇ ਆਉਂਦੇ, ਤਾਂ ਕਿ ਤੁਹਾਨੂੰ ਮੁਆਫ਼ ਕੀਤਾ ਜਾ ਸਕੇ !

ਉਹ ਵੜੇ ਹੀ ਸਹਿਜ ਮਤੇ ਨਾਲ ਤੁਹਾਡਾ ਇੰਤਜ਼ਾਰ ਕਰ ਰਹੇ ਹਨ। ਹਰ ਸਵੇਰੇ ਜਦੋਂ ਸੂਰਜ ਚੜਦਾ ਹੈ ਤਾਂ ਉਹ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦਾ ਹੈ ਅਤੇ ਤੁਹਾਨੂੰ ਉਸਦੀ ਚੰਗਿਆਈ ਦਿਖਾ ਰਿਹਾ ਹੁੰਦਾ ਹੈ। ਕਿਸੇ ਹੋਰ ਦਿਨ ਦਾ ਇੰਤਜ਼ਾਰ ਨਾ ਕਰੋ। ਤੁਹਾਨੂੰ ਨਹੀਂ ਪਤਾ ਕਿ ਧਰਤੀ ਤੇ ਤੁਹਾਡਾ ਆਖ਼ਿਰੀ ਦਿਨ ਕਦੋਂ ਹੋਵੇਗਾ। ਤੁਸੀਂ ਸਿਰਫ ਪੱਕਾ ਕਰ ਸਕਦੇ ਹੋ ਕਿ ਤੁਸੀਂ ਸਿਰਫ ਉਸਨੂੰ ਬੁਲਾ ਕੇ ਸਵਰਗ ਜਾ ਸਕਦੇ ਹੋ।

ਜੇ ਇਹ ਤੁਹਾਡੀ ਇੱਛਾ ਹੈ, ਤਾਂ I'm-Curious-to-Learn-More (ਮੈਂ ਜਾਨਣ ਲਈ ਬੇਤਾਬ ਹਾਂ) ਲੇਖ ਤੇ ਜਾਓ

“ਮੈਂ ਬਹੁਤ ਪਾਪ ਕੀਤੇ ਹਨ।”

ਕਿੰਨਾ ਹੋਣ ਤੇ ਬਹੁਤ ਜ਼ਿਆਦਾ ਹੋਏਗਾ ? ਕੀ ਪ੍ਰਮਾਤਮਾ ਸਾਨੂੰ ‘ਬੁਰੇ ਪਾਪੀ’ ਜਾਂ ‘ਚੰਗੇ ਪਾਪੀ’ ਇੰਨਾ ਵਿਚ ਵੰਡਦਾ ਹੈ?

ਬਾਈਬਲ ਦੇ ਮੁਤਾਬਿਕ, ਆਪਾਂ ਸਾਰੀਆਂ ਨੇ ਪਾਪ ਕੀਤੇ ਹਨ ਅਤੇ ਇਸ ਤਰਾਂ ਕੋਈ ਵੀ ਸਵਰਗ ਨਹੀਂ ਜਾ ਸਕਦਾ ਹੈ, ਜਾਂ ਸਵਰਗ ਹੁਣ ਸੰਪੂਰਨ ਨਹੀਂ ਰਿਹਾ। ਚਾਹੇ ਸਾਡੇ ਪਾਪ ਛੋਟੇ ਹੋਣ ਜਾਂ ਵੱਡੇ, ਆਪਾਂ ਸਾਰੇ ਇਸਦੇ ਯੋਗ ਨਹੀਂ। ਆਪਾਂ ਸਾਰੇ ਪਾਪੀ ਹਾਂ।

ਪਰ ਪ੍ਰਮਾਤਮਾ ਦਾ ਪਿਆਰ ਹਰ ਪਾਪ ਨੂੰ ਢੱਕ ਲੈਂਦਾ ਹੈ। ਜਦੋਂ ਯਿਸ਼ੂ ਕ੍ਰਾਸ ਤੇ ਮਰ ਰਹੇ ਸੀ ਤਾਂ, ਉਸ ਸਮੇਂ ਵੀ ਉਹਨਾਂ ਦੇ ਨਾਲ 2 ਹਤਿਆਰੇ ਕ੍ਰਾਸ ਤੇ ਚੜਾਏ ਜਾ ਰਹੇ ਸੀ। ਇੱਕ ਨੇ ਯਿਸ਼ੂ ਦਾ ਮਜ਼ਾਕ ਉਡਾਇਆ ਤੇ ਦੂਜੇ ਨੇ ਉਸ ਨੂੰ ਮੁਆਫ ਕਰਨ ਦੀ ਪ੍ਰਾਰਥਨਾ ਕੀਤੀ। ਅਤੇ ਯਿਸ਼ੂ ਨੇ ਕਿਹਾ ਕਿ ਉਹ ਕਰਨਗੇ।

“ਮੈਂ ਕਿਸੇ ਦੂਜੇ ਦੇ ਮੁਕਾਬਲੇ ਚੰਗਾ ਵਿਅਕਤੀ ਹਾਂ... ਜਰੂਰੀ ਰੂਪ ਵਿੱਚ ਉੰਨਾ ਮਾੜਾ ਨਹੀਂ ਜਿਨ੍ਹਾਂ ਜ਼ਿਆਦਾਤਰ ਲੋਕ।"

ਕੀ ਤੁਹਾਡੇ ਚੰਗੇ ਕੰਮ ਤੁਹਾਨੂੰ ਸਵਰਗ ਲੈ ਕੇ ਜਾ ਸਕਦੇ ਹਨ? ਕੀ ਤੁਹਾਨੂੰ ਪੁਰਾ ਯਕੀਨ ਹੈ ਕਿ ਤੁਸੀਂ ਚੰਗੇ ਕੰਮ ਕੀਤੇ ਹਨ। ਇਸ ਨਜਰੀਏ ਨਾਲ 2 ਤਰਾਂ ਦੇ ਸਮੱਸਿਆ ਵਾਲੇ ਰਾਹ ਨਿੱਕਲਦੇ ਹਨ।

ਇੱਕ ਸਵਾਲ ਇਹ ਹੈ ਕਿ, ਮੈਨੂੰ ਕਿੰਨੇ ਚੰਗੇ ਕੰਮ ਕਰਨੇ ਪੈਣਗੇ ਸਵਰਗ ਜਾਨ ਲਈ? ਕੀ ਹੋਏਗਾ ਜੇ ਸਾਰੇ ਚੰਗੇ ਕੰਮਾਂ ਵਿੱਚੋਂ ਇੱਕ ਚੰਗਾ ਕੰਮ ਰਹਿ ਜਾਵੇ ?

ਦੂਸਰੀ ਔਖੀ ਗੱਲ ਇਹ ਹੈ ਕਿ, ਜੇ ਮੈਂ ਆਪਣੇ ਚੰਗੇ ਕੰਮਾਂ ਨਾਲ ਸਵਰਗ ਪ੍ਰਾਪਤ ਕਰ ਸਕਦਾ ਹਾਂ, ਤਾਂ ਯਿਸ਼ੂ ਨੂੰ ਧਰਤੀ ਤੇ ਆਉਣ ਦੀ ਅਤੇ ਆਪਣੇ ਲਈ ਮਰਨ ਦੀ ਕੀ ਜ਼ਰੂਰਤ ਸੀ ?”

ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਸਵਰਗ ਨੂੰ ਕਮਾ ਨਹੀਂ ਸਕਦੇ... ਇਹ ਇੱਕ ਤੋਹਫ਼ਾ ਹੈ ! ਪਰ ਮੈਨੂੰ ਜਾਣਾ ਪੈਣਾ ਅਤੇ ਪੂਰੇ ਵਿਸ਼ਵਾਸ਼ ਨਾਲ ਇਸਨੂੰ ਪ੍ਰਾਪਤ ਕਰਨਾ ਪੈਣਾ।

ਚੰਗੇ ਕੰਮ ਬਹੁਤ ਜਰੂਰੀ ਹਨ, ਪਰ ਉਹਨਾਂ ਚੋਂ ਕੋਈ ਵੀ ਸਾਡੇ ਪਾਪ ਨੂੰ ਨਹੀਂ ਮਿਟਾ ਸਕਦਾ। ਸਿਰਫ਼ ਯਿਸ਼ੂ ਅਤੇ ਕ੍ਰਾਸ ਉੱਤੇ ਕੀਤੇ ਗਏ ਉੰਨਾ ਦੇ ਕੰਮ ਹੀ ਸਾਨੂੰ ਮੁਆਫ਼ ਕਰ ਸਕਦੇ ਹਨ।

ਤਾਂ,ਕਾਫ਼ੀ ਬਹਾਣੇ ਹੋ ਗਏ? ਇਹ ਸਮਾਂ ਪ੍ਰਮਾਤਮਾ ਨੂੰ ਬੁਲਾਉਣ ਅਤੇ ਉਹਨਾਂ ਨੂੰ ਆਪਣੇ ਜੀਵਨ ਵਿਚ ਨਿਯੰਤਰਣ ਕਰਨ ਲਈ ਕਹਿਣ ਦਾ ਹੈ।ਉਹਨਾਂ ਨੂੰ ਮੁਆਫ਼ ਕਰਨ ਦੇ ਲਈ ਕਹੇ ਅਤੇ ਆਪਣੇ ਜੀਵਨ ਦੇ ਸੁਆਮੀ,ਰੱਖਿਅਕ ਅਤੇ ਮੁਕਤੀਦਾਤਾ ਬਣਾਓ। ਇਹ ਹੁਣ ਤੱਕ ਦਾ ਸਭ ਤੋਂ ਵਧੀਆ ਫ਼ੈਸਲਾ ਹੋਵੇਗਾ।

ਸਾਡੀ I'm-Curious-to-Learn-More article (ਮੈਂ ਹੋਰ ਜਾਨਣ ਦੇ ਲਈ ਉਤਸੁੱਕ ਹਾਂ) ਲੇਖ ਤੇ ਜਾਓ, ਅਤੇ ਤੁਸੀਂ ਇੱਕ ਪ੍ਰਾਰਥਨਾ ਕਰ ਸਕਦੇ ਹੋ ਜੋ ਤੁਹਾਡੇ ਦਿਲ ਨੂੰ ਹਮੇਸ਼ਾ ਦੇ ਲਈ ਬਦਲ ਦਵੇਗੀ।




ਸਰੋਤ

Features
Features
Features