ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਯਿਸ਼ੂ ਨਾਲ ਆਪਣੇ ਦਿਲ ਦਾ ਰਾਜਾ ਬਣਨ ਦੀ ਪ੍ਰਾਰਥਨਾ ਕੀਤੀ। ਇਹ ਤੁਹਾਡੇ ਲਈ ਇੱਕ ਨਵੀਂ ਅਤੇ ਰੋਮਾਂਚਕ ਸ਼ੁਰੂਆਤ ਹੈ। ਮੈਨੂੰ ਪਤਾ ਹੈ ਕਿ ਇਸ ਵਿਚ ਬਹੁਤ ਸਾਹਸ ਅਤੇ ਘੱਟ ਵਿਸ਼ਵਾਸ਼ ਸੀ, ਪਰ ਪ੍ਰਮਾਤਮਾ ਨੇ ਤੁਹਾਡੀ ਪ੍ਰਾਰਥਨਾ ਸੁਣ ਲਈ ਹੈ।
ਅਤੇ ਜਦੋਂ ਦਾ ਤੁਸੀਂ ਯਿਸ਼ੂ ਨੂੰ ਆਪਣੇ ਪ੍ਰਮਾਤਮਾ ਹੋਣ ਦਾ ਸੱਦਾ ਦਿੱਤਾ ਹੈ, ਹੋਣ ਉਹ ਤੁਹਾਨੂੰ ਦਿਸ਼ਾ,ਸੇਧ,ਆਰਾਮ ਅਤੇ ਸ਼ਾਂਤੀ ਦੇਵੇਗਾ,ਉਹਨਾਂ ਦੇ ਉਦੇਸ਼ ਹੁਣ ਤੁਹਾਡੇ ਜੀਵਨ ਵਿਚ ਹਰ ਦਿਨ ਤੁਹਾਡੇ ਨਾਲ ਜੀਵਨ ਵਤੀਤ ਕਰਨਾ ਸ਼ੁਰੂ ਕਰ ਦੇਣਗੇ। ਆਸਮਾਨ ਨੀਲਾ ਦਿਖਾਈ ਦੇ ਰਿਹਾ ਅਤੇ ਘਾਹ ਹਰੀ । ਤੇ ਜਦੋਂ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤਨ ਤੁਸੀਂ ਆਪਣੀ ਪ੍ਰਾਰਥਨਾ ਨਾਲ਼ ਉਹਨਾਂ ਕੋਲ ਜਾ ਸਕਦੇ ਹੋ।।
ਮੈਂ ਇਸਨੂੰ ABC’s ਆਖਦਾ ਹਾਂ :
ਮੰਨ ਲਵੋ ਕਿ ਮੈਂ ਗ਼ਲਤ ਕੀਤਾ ਹੈ। ਮੈਂ ਪਪੀ ਹਾਂ। ਅਤੇ ਪ੍ਰਮਾਤਮਾ ਸਵਰਗ ਵਿਚ ਇੱਕ ਵੀ ਛੋਟਾ ਪਾਪ ਸਵੀਕਾਰ ਨਹੀਂ ਕਰਦਾ, ਕਿਓਂਕਿ ਉਸ ਤੋਂ ਬਾਅਦ ਉਹ ਸਵਰਗ ਨਹੀਂ ਰਹੇਗਾ।
ਆਪਣੇ ਦਿਲ ਵਿਚ ਵਿਸ਼ਵਾਸ਼ ਰੱਖੋ ਕਿ ਯਿਸ਼ੂ ਮੇਰੇ ਪਾਪਾਂ ਲਈ ਮਰ ਗਏ, ਤੇ ਫੇਰ ਦੁਬਾਰਾ ਉੱਠੇ ਅਤੇ ਇਹ ਸਾਬਤ ਕੀਤਾ ਕਿ ਉਹ ਇੱਕ ਅਸਲ ਸੌਦਾ ਹਨ।“
ਆਪਣੇ ਪਾਪ ਨੂੰ ਸਵੀਕਾਰ ਕਰੋ ਅਤੇ ਉਸਦੀ ਮਹਾਨ ਮੁਆਫ਼ੀ ਮੰਗੋ। ਪ੍ਰਮਾਤਮਾ ਦੀ ਮਦਦ ਨਾਲ ਕਿਸੇ ਵੀ ਪਾਪ ਤੋਂ ਮੁਕਤ ਹੋਣ ਲਈ ਤਿਆਰ ਰਹੋ। ਆਪਣੇ ਸੁਆਮੀ ਅਤੇ ਮੁਕਤੀਦਾਤਾ ਦੇ ਰੂਪ ਵਿਚ ਯਿਸ਼ੂ ਨੂੰ ਸਵੀਕਾਰ ਕਰੋ…ਮੇਰੇ ਮਾਲਿਕ।
ਜਿਵੇਂ ਕਿ ਤੁਸੀਂ ਜਾਣਦੇ ਹੋ, ਪ੍ਰਮਾਤਮਾ ਕੋਲ ਆਉਣ ਤੋਂ ਪਹਿਲਾਂ ਤੁਸੀਂ ਆਪਣੇ ਜੀਵਨ ਨੂੰ ਸਾਫ਼ ਨਹੀਂ ਕਰ ਸਕਦੇ। ਤੁਸੀਂ ਜਿਵੇ ਹੋ ਉਵੇਂ ਹੀ ਆਓ। ਉਹ ਸਾਡੀ ਸਫਾਈ ਤੇ ਚੰਗੇ ਕੰਮਾਂ ਤੋਂ ਖੁਸ਼ ਨਹੀਂ ਹਨ, ਕਿਉਂਕਿ ਉਹ ਪੁਰੀ ਤਰਾਂ ਨਾਲ ਪਾਪ ਰਹਿਤ ਹਨ। ਉਹ ਸਾਨੂੰ ਮੁਆਫ਼ੀ ਅਤੇ ਮੁਕਤੀ ਲਈ ਸੱਦਾ ਦਿੰਦੇ ਹਨ।
“ਪਿਆਰੇ ਯਿਸ਼ੂ,”
ਮੈਂ ਮੰਨਦਾਂ ਹਾਂ ਕਿ ਮੈਂ ਗ਼ਲਤ ਕੀਤਾ ਅਤੇ ਮੈਂ ਇੱਕ ਪਾਪੀ ਹਾਂ। ਮੈਂ ਆਪਣੇ ਪਾਪਾਂ ਲਈ ਮੁਆਫੀ ਮੰਗਦਾਂ ਹਾਂ। ਮੇਰਾ ਮਾਨਣਾ ਹੈ ਕਿ ਤੁਸੀਂ ਮੇਰੇ ਪਾਪਾਂ ਲਈ ਮਰ ਗਏ ਅਤੇ ਫੇਰ ਦੁਬਾਰਾ ਉੱਠੇ। ਇਸਲਈ ਮੈਂ ਆਪਣੇ ਪਾਪ ਤੁਹਾਡੇ ਅੱਗੇ ਸਵੀਕਾਰ ਕਰਦਾ ਹਾਂ। ਕਿਰਪਾ ਮੈਨੂੰ ਮੁਆਫ਼ ਕਰੋ ਅਤੇ ਮੈਨੂੰ ਇੱਕ ਨਵੀਂ ਸ਼ੂਰੁਆਤ ਕਰਨ ਦਿਓ। ਮੈਂ ਤੁਹਾਨੂੰ ਆਪਣੇ ਦਿਲ ਦਾ ਮਾਲਿਕ ਅਤੇ ਭਗਵਾਨ ਬਣਨ ਲਈ ਕਹਿੰਦਾ ਹਾਂ। ਤੁਹਾਡੇ ਲਈ ਜੀਵਨ ਜਿਉਣ ਲਈ ਮੇਰੀ ਮਦਦ ਕਰੋ। ਤੁਹਾਡੇ ਮਹਾਨ ਪ੍ਰੇਮ ਅਤੇ ਮੁਆਫ਼ੀ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਮੈਂ ਯਿਸ਼ੂ ਦੇ ਨਾਮ ਤੋਂ ਇਹ ਪ੍ਰਾਰਥਨਾ ਕਰਦਾ ਹਾਂ।… ਆਮੀਨ !
ਅਤੇ ਜੇਕਰ ਤੁਸੀਂ ਇਹ ਪ੍ਰਾਰਥਨਾ ਦਿਲ ਤੋਂ ਕਰਦੇ ਹੋ ਤਾਂ ਪ੍ਰਮਾਤਮਾ ਇਹ ਜ਼ਰੂਰ ਸੁਣੇਗਾ। ਉਹਨਾਂ ਨੇ ਤੁਹਾਡੇ ਦਵਾਰਾ ਕੀਤੇ ਗਏ ਹਰ ਸੜੇ ਤੇ ਪਾਪੀ ਕੰਮ ਲਈ ਤੁਹਾਨੂੰ ਮੁਆਫ ਕਰ ਦਿਤਾ ਹੈ। ਚਾਹੇ ਤੁਹਾਡਾ ਪਾਪ ਛੋਟਾ ਹੋਵ ਜਾਂ ਵੱਡਾ, ਉਸ ਨੂੰ ਮੁਆਫ ਕਰ ਦਿਤਾ ਗਿਆ ਹੈ। ਹੁਣ ਤੁਹਾਡੇ ਕੋਲ ਇੱਕ ਨਵੀਂ ਸ਼ੁਰੂਆਤ ਹੈ।… ਇੱਕ ਸਾਫ਼ ਸਲੇਟ !
ਆਪਣੀ ਬਾਈਬਲ ਪੜ੍ਹੋ ਅਤੇ ਹਰ ਰੋਜ਼ ਪ੍ਰਾਰਥਨਾ ਕਰੋ। ਮੈਂ ਤੁਹਾਨੂੰ ਸੈਂਟ ਜੌਹਨ ਦੀ ਕਿਤਾਬ ਚੋਂ ਪੜ੍ਹਨਾ ਸ਼ੁਰੂ ਕਰਨ ਲਈ ਉਤਸ਼ਾਹਤ ਕਰਾਂਗਾ। ਇਹ ਤੁਹਾਨੂੰ ਯਿਸ਼ੂ ਅਤੇ ਤੁਹਾਡੇ ਲਈ ਉਹਨਾਂ ਦੇ ਅਪਾਰ ਪ੍ਰੇਮ ਦੇ ਵਾਰੇ ਵਿਚ ਸਭ ਕੁਝ ਦੱਸੇਗੀ। ਅਤੇ ਪ੍ਰਾਰਥਨਾ ਸਿਰਫ ਪ੍ਰਮਾਤਮਾ ਨਾਲ ਗੱਲ ਕਰਨਾ ਹੈ। ਆਪਣੇ ਜੀਵਨ ਵਿਚ ਚੰਗਿਆਂ ਚੀਜ਼ਾਂ ਲਈ ਉਹਨਾਂ ਦਾ ਧੰਨਵਾਦ ਕਰੋ,ਅਤੇ ਜੀਵਨ ਵਿਚ ਔਖੀਆਂ ਚੀਜ਼ਾਂ ਦੇ ਵਿਚ ਗਿਆਨ ਦੇ ਲਈ ਕਹੋ।
ਇੱਕ ਚਰਚ ਲੱਭੋ ਹਾਜ਼ਰੀ ਲਈ ਜਿੱਥੇ ਇਹ ਵਿਸ਼ਵਾਸ਼ ਹੋਵੇ ਕਿ ਬਾਈਬਲ ਸੱਚੀ ਹੈ ਅਤੇ ਤੁਸੀਂ ਜਿਵੇਂ ਹੁਣ ਵਿਅਕਤੀਗਤ ਰੂਪ ਵਿਚ ਯਿਸ਼ੂ ਨੂੰ ਜਾਣਨ ਦੇ ਵਾਰੇ ਉਪਦੇਸ਼ ਦਿੰਦੇ ਹੋਣ। ਜੇਕਰ ਤੁਹਾਨੂੰ ਕਿਸੇ ਇੱਕ ਨੂੰ ਲੱਭਣ ਵਿਚ ਮਦਦ ਚਾਹੀਂਦੀ ਹੋਵੇ, ਮੈਨੂੰ ਈ-ਮੇਲ ਕਰੋ,ਮੈਂ ਤੁਹਾਡੀ ਮਦਦ ਕਰੂੰਗਾ। ਪਾਣੀ ਬਪਤਿਸਮਾ ਲਵੋ। ਇਹ ਤੁਹਾਡੇ ਦਿਲ ਵਿਚ ਹਰ ਤਰਾਂ ਦੇ ਸਵਾਲ ਜਵਾਬ ਨੂੰ ਪੱਕਾ ਕਰਨ ਵਿਚ ਤੁਹਾਡੀ ਮਦਦ ਕਰੇਗਾ ਤੇ ਤੁਹਾਡੀ ਵਚਨਬੱਧਤਾ ਵੀ ਮਜ਼ਬੂਤ ਹੋਵੇਗੀ। ਤੁਹਾਡਾ ਚਰਚ ਇਸ ਵਿੱਚ ਤੁਹਾਡੀ ਮਦਦ ਕਰੇਗਾ। ਪਵਿੱਤਰ ਆਤਮਾ ਨਾਲ ਭਰੇ ਰਹੋ। ਪ੍ਰਮਾਤਮਾ ਨੂੰ ਕਹੋ ਕਿ ਤੁਹਾਨੂੰ ਹਰ ਰੋਜ ਆਪਣੀ ਆਤਮਾ ਨਾਲ ਭਰੇ, ਅਤੇ ਤੁਹਾਡੇ ਵਿਚ ਉਹਨਾਂ ਦੇ ਉਪਹਾਰਾਂ ਨੂੰ ਭੇਜੇ। “BOOK OF ACTS” ਦੇ ਪਹਿਲੇ 5 ਚੈਪਟਰ ਇਸ ਵਿਚ ਤੁਹਾਡੀ ਮਦਦ ਕਰਨ ਗੇ। ਜਿੰਨੀ ਬਾਰ ਕਿਸੇ ਹੋਰ ਨੂੰ ਤੁਸੀਂ ਅੱਜ ਆਪਣੀ ਪ੍ਰਾਰਥਨਾ ਅਤੇ ਯਿਸ਼ੂ ਨੇ ਕਿਵੇ ਤੁਹਾਨੂੰ ਮੁਆਫ ਕਿੱਤਾ ਬਾਰੇ ਦੱਸ ਸਕਦੇ ਹੋ, ਦੱਸੋਂ।
ਹੁਣ, ਇੱਕ ਗੱਲ ਹੋਰ। ਕੀ ਤੁਸੀਂ ਅੱਜ ਮੈਨੂੰ ਮੇਲ ਕਰੋਗੇ, ਅਤੇ ਮੈਨੂੰ ਯਿਸ਼ੂ ਨੂੰ ਆਪਣੇ ਦਿਲ ਦਾ ਰਾਜਾ ਬਣਾਉਣ ਦੇ ਨਿਰਣੇ ਦੇ ਬਾਰੇ ਦਸੋਂਗੇ ? ਜੇਕਰ ਤੁਹਾਡਾ ਕੋਈ ਪ੍ਰਸ਼ਨ ਹੈ ਤਾਂ ਮੈਂ ਉਸ ਨਾਲ ਤੁਹਾਡੀ ਮਦਦ ਕਰ ਸਕਦਾ ਹਾਂ? ਮੈਂ ਤੁਹਾਡੇ ਲਈ ਕਿਵੇਂ ਪ੍ਰਾਰਥਨਾ ਕਰ ਸਕਦਾ ਹਾਂ ? ਹੋ ਸਕਦਾ ਹੈ ਕਿ ਤੁਸੀਂ ਇਹ ਪਹਿਲੀ ਬਾਰ ਕੀਤਾ ਹੋਵੇ,ਜਾਂ ਹੋ ਸਕਦਾ ਹੈ ਕਿ ਤੁਸੀਂ ਅਧਿਆਤਮਿਕ ਰੂਪ ਤੋਂ ਭਟਕ ਗਏ ਹੋਂ ਅਤੇ ਹੁਣ ਘਰ ਵਾਪਿਸ ਆ ਗਏ ਹੋ। ਕਿਸੇ ਵੀ ਮਾਮਲੇ ਵਿਚ,ਮੈਂ ਤੁਹਾਡੇ ਤੋਂ ਸੁਣਨਾ ਪਸੰਦ ਕਰੂੰਗਾ। ।
ਕਿਰਪਾ ਮੁਝੇ ਇਸ ਈ-ਮੇਲ ਤੇ ਮੇਲ ਕਰੋ: frostygrapes@oasiswm.org , ਤੇ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਸਾਈਟ ਤੇ ਜਾਂਦੇ ਹੋ, ਇਥੇ ਕੁਝ ਹੋਰ ਵੈਬਸਾਈਟ ਵੀ ਦਿੱਤੀਆਂ ਗਈਆਂ ਹਨ ਜਿਹੜੀਆਂ ਤੁਹਾਨੂੰ ਤੁਹਾਡੇ ਨਵੇਂ ਤੇ ਰੋਮਾਂਚਕ ਵਿਸ਼ਵਾਸ਼ ਵਿਚ ਵਧਣ ਲਈ ਮਦਦ ਕਰਨ ਗਿਆਂ:
www.needhim.org, www.oneminutewitness.org, ਅਤੇ www.oasisworldministries.org.